Darda'n Wala Des
ਮੈਨੂ ਦਰਦਾਂ ਵਾਲਾ ਦੇਸ ਅਵਾਜਾਂ ਮਾਰਦਾ
ਮੈਨੂ ਦਰਦਾਂ ਵਾਲਾ ਦੇਸ ਅਵਾਜਾਂ ਮਾਰਦਾ
ਹੋ ਮੇਰੀ ਰੂਹ ਵਿਚ ਰਲ ਗਯਾ ਨੂਰ ਮੇਰੀ ਸਰਕਾਰ ਦਾ
ਮੈਨੂ ਦਰਦਾਂ ਵਾਲਾ ਦੇਸ ਆਵਾਂਜਂ ਮਾਰਦਾ
ਏਸ ਕਿਸਮਤ ਡਾਢੀ ਹਥੌਂ ਬੜੇ ਖੁਆਰ ਹੋਏ
ਅਸੀ ਮਿੱਟੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ
ਏਸ ਕਿਸਮਤ ਡਾਢੀ ਹਥੌਂ ਬੜੇ ਖੁਆਰ ਹੋਏ
ਅਸੀ ਮਿੱਟੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ
ਹੁਣ ਕੀਕਨ ਕਰੀਏ ਸਫਰ ਸਮੁੰਦਰੋਂ ਪਾਰ ਦਾ
ਹੁਣ ਕੀਕਨ ਕਰੀਏ ਸਫਰ ਸਮੁੰਦਰੋਂ ਪਾਰ ਦਾ
ਹੋ ਜਦੋ ਰੂਹ ਵਿਚ ਰਲ ਗਯਾ ਨੂਰ ਮੇਰੀ ਸਰਕਾਰ ਦਾ
ਹੁਣ ਮੈਨੂ ਮੇਰਾ ਦੇਸ ਆਵਾਜਾਂ ਮਾਰਦਾ
ਕੋਈ ਸੋਗੀ ਸੁਲਫ ਸੁਨੇਹੇ ਮਿਲੇ ਹਵਾਵਾਂ ਤੋਂ
ਕੋਈ ਰੋਗੀ ਵਾਂਝਾ ਰਿਹ ਨਾ ਜਾਏ ਦੁਆਵਾਂ ਤੋਂ
ਕੋਈ ਸੋਗੀ ਸੁਲਫ ਸੁਨੇਹੇ ਮਿਲੇ ਹਵਾਵਾਂ ਤੋਂ
ਕੋਈ ਰੋਗੀ ਵਾਂਝਾ ਰਿਹ ਨਾ ਜਾਏ ਦੁਆਵਾਂ ਤੋਂ
ਫੇਰ ਮੱਠਾਂ ਪੈ ਜੁ ਦਰਦ ਕਿਸੇ ਦੀ ਮਾ ਦਾ
ਫੇਰ ਮੱਠਾਂ ਪੈ ਜੁ ਦਰਦ ਕਿਸੇ ਦੀ ਮਾ ਦਾ
ਹੋ ਜਦੋ ਰੂਹ ਵਿਚ ਰਲ ਗਯਾ ਨੂਰ ਮੇਰੀ ਸਰਕਾਰ ਦਾ
ਹੁਣ ਮੈਨੂੰ ਮੇਰਾ ਦੇਸ ਆਵਾਜਾਂ ਮਾਰਦਾ
ਹੁਣ ਨੈਨਾ ਵਾਲੇ ਪਾਣੀ ਅਮ੍ਰਿਤ ਲਗਦੇ ਨੇ
ਉਸ ਮੁਲਖ ਦੇ ਵੱਲੋਂ ਪੂਰੇ ਏਲਾਹੀ ਵਗਦੇ ਨੇ
ਹੁਣ ਨੈਨਾ ਵਾਲੇ ਪਾਣੀ ਅਮ੍ਰਿਤ ਲਗਦੇ ਨੇ
ਉਸ ਮੁਲਖ ਦੇ ਵੱਲੋਂ ਪੂਰੇ ਏਲਾਹੀ ਵਗਦੇ ਨੇ
ਹੁਣ ਕਬਜਾ ਮੇਰੇ ਉੱਤੇ ਅਸਲ ਹੱਕਦਾਰ ਦਾ
ਹੁਣ ਕਬਜਾ ਮੇਰੇ ਉੱਤੇ ਅਸਲ ਹੱਕਦਾਰ ਦਾ
ਮੇਰੀ ਰੂਹ ਵਿਚ ਰਲ ਗਯਾ ਨੂਰ ਮੇਰੀ ਸਰਕਾਰ ਦਾ
ਦਰਦਾਂ ਵਾਲਾ ਦੇਸ ਆਵਾਜਾਂ ਮਾਰਦਾ
ਏ ਕੁਦਰਤ ਮੈਨੂ ਗੋਦ ਦੇ ਵਿਚ ਸੁਲਾ ਲੈ ਨੀ
ਬਿਨ ਤੇਰੇ ਮੇਰਾ ਕੋਈ ਨੀ ਗਲੇ ਲਗਾ ਲੈ ਨੀ
ਏ ਕੁਦਰਤ ਮੈਨੂ ਗੋਦ ਦੇ ਵਿਚ ਸੁਲਾ ਲੈ ਨੀ
ਬਿਨ ਤੇਰੇ ਮੇਰਾ ਕੋਈ ਨੀ ਗਲੇ ਲਗਾ ਲੈ ਨੀ
ਮੈਨੂੰ ਮਿਲਿਆ ਨੀ ਕੋਈ ਸ਼ਕਸ਼ ਮੇਰੇ ਇਤਬਾਰ ਦਾ
ਮੈਨੂੰ ਮਿਲਿਆ ਨੀ ਕੋਈ ਸ਼ਕਸ਼ ਮੇਰੇ ਇਤਬਾਰ ਦਾ
ਹੁਣ ਰੂਹ ਵਿਚ ਰਲ ਗਯਾ ਨੂਵਰ ਮੇਰੀ ਸਰਕਾਰ ਦਾ
ਮੈਨੂ ਮੇਰਾ ਦੇਸ ਆਵਾਜਾਂ ਮਾਰਦਾ
ਜਦ ਖੁਦੀ ਤੋਂ ਉਠ ਗਏ ਪਰਦੇ ਕਿਸੇ ਫੇਰ ਕਜਨਾ ਨਈ
ਸ਼ਾਇਰ ਤੋਂ ਜਜ਼ਬਾ ਲਫਜਾਂ ਦੇ ਵਿਚ ਬੱਜਣਾ ਨਈ
ਜਦ ਖੁਦੀ ਤੋਂ ਉਠ ਗਏ ਪਰਦੇ ਕਿਸੇ ਫੇਰ ਕਜਨਾ ਨਈ
ਸ਼ਾਇਰ ਤੋਂ ਜਜ਼ਬਾ ਲਫਜਾਂ ਦੇ ਵਿਚ ਬੱਜਣਾ ਨਈ
ਹੁਏ ਵੱਸ ਨਈ ਚੱਲਣਾ ਫੇਰ ਕਿਸੇ ਫਨਕਾਰ ਦਾ
ਹੁਏ ਵੱਸ ਨਈ ਚੱਲਣਾ ਫੇਰ ਕਿਸੇ ਫਨਕਾਰ ਦਾ
ਹੋ ਜਦੋ ਰੂਹ ਵਿਚ ਰਲ ਗਿਆ ਨੂਰ ਮੇਰੀ ਸਰਕਾਰ ਦਾ
ਹੁਣ ਮੈਨੂ ਮੇਰਾ ਦੇਸ ਆਵਾਜਾਂ ਮਾਰਦਾ
ਹਮਦਾਰਦੋ ਮੈਨੂ ਉਸ ਜ਼ਮੀਨ ਤੇ ਲੈ ਜਾਣਾ
ਫੇਰ ਨਈ ਤੇ ਮੇਰਾ ਖਾਬ ਅਧੂਰਾ ਰਿਹ ਜਾਣਾ
ਹਮਦਾਰਦੋ ਮੈਨੂ ਉਸ ਜ਼ਮੀਨ ਤੇ ਲੈ ਜਾਣਾ
ਫੇਰ ਨਈ ਤੇ ਮੇਰਾ ਖਾਬ ਅਧੂਰਾ ਰਿਹ ਜਾਣਾ
ਕਿੰਝ ਰੁਲਿਆ ਏ ਫਰਜੰਡ ਕਿਸੇ ਦਰਬਾਰ ਦਾ
ਕਿੰਝ ਰੁਲਿਆ ਏ ਫਰਜੰਡ ਕਿਸੇ ਦਰਬਾਰ ਦਾ
ਹੁਣ ਰੂਹ ਵਿਚ ਰਲ ਗਯਾ ਨੂਵਰ ਮੇਰੀ ਸਰਕਾਰ ਦਾ
ਮੈਨੂ ਦਰਦਾਂ ਵਾਲਾ ਦੇਸ ਆਵਾਜਾਂ ਮਾਰਦਾ
ਮੇਰੀ ਰੂਹ ਵਿਚ ਰਲ ਗਯਾ ਨੂਰ ਮੇਰੀ ਸਰਕਾਰ ਦਾ
ਮੇਰੀ ਰੂਹ ਵਿਚ ਰਲ ਗਯਾ ਨੂਰ ਮੇਰੀ ਸਰਕਾਰ ਦਾ
ਹੁਣ ਮੈਨੂ ਮੇਰਾ ਦੇਸ ਆਵਾਜਾਂ ਮਾਰਦਾ
ਦਰਦਾਂ ਵਾਲਾ ਦੇਸ ਆਵਾਜਾਂ ਮਾਰਦਾ
ਹੁਣ ਮੈਨੂ ਮੇਰਾ ਦੇਸ ਆਵਾਜਾਂ ਮਾਰਦਾ