Dil Gaunda Firda

Satinder Sartaaj

ਮੁਸ਼ਕਿਲ ਜੇਹੀ ਬਣ ਗਈ ਕਾਫੀ
ਸਾਨੂੰ ਤੂੰ ਖਵਾਬ ਜੋ ਦਿਖਾਏ ਮਹਜਾਬੀਨ
ਵੈਸੇ ਦਿਲ ਗਾਉਂਦਾ ਫ਼ਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਜਾਬੀਨ

ਓ ਮੁਸ਼ਕਿਲ ਜੇਹੀ ਬਣ ਗਈ ਕਾਫੀ
ਸਾਨੂੰ ਤੂੰ ਖਵਾਬ ਜੋ ਦਿਖਾਏ ਮਹਜਾਬੀਨ
ਵੈਸੇ ਦਿਲ ਗਾਉਂਦਾ ਫ਼ਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਜਾਬੀਨ

ਤੈਨੂੰ ਤਾਂ ਪਤਾ ਵੀ ਨੀ ਹੋਣਾ
ਕਿ ਹਾਲ ਹੋਣੇ ਆਸ਼ਿਕਾਂ ਦੇ
ਜੇ ਕਿਧਰੇ ਮਿਲ ਗਈ ਇਤਫਾਕਨ
ਸਵਾਲ ਹੋਣੇ ਆਸ਼ਿਕਾਂ ਦੇ

ਸ਼ੋਕੀ ਅਦਾ ਪੈ ਦਿਲ ਰੁਬਾਈਆਂ
ਨੀ ਕਿ ਕਿਸੀ ਮਿਲਾਇਆ ਮਹਜਾਬੀਨ
ਵੈਸੇ ਦਿਲ ਗਾਉਂਦਾ ਫ਼ਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਜਾਬੀਨ

ਓਦੋ ਨੀ ਸਾਨੂੰ ਪਤਾ ਲੱਗੀ
ਕਿ ਸੀਗੀ ਤੇਰੀ ਚਾਲ ਸੋਹਣੀਏ
ਸਾਡੇ ਤੇ ਕਰਕੇ ਜਾਦੂਗਰੀਆਂ
ਤੂੰ ਪਾਇਆ ਜੋ ਗੁਲਾਲ ਸੋਹਣੀਏ

ਨਸ਼ਾ ਸ਼ਰਾਬਾਂ ਤੌ ਵੀ ਗੂੜਾ
ਸ਼ਰੀਫਾਂ ਨੂੰ ਪਿਲਾਇਆ ਮਹਜਾਬੀਨ
ਵੈਸੇ ਦਿਲ ਗਾਉਂਦਾ ਫ਼ਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਜਾਬੀਨ

ਸਾਡੇ ਤਾਂ ਜੇਹਨਾਂ ਚ ਦਿਲਾਂ ਚ
ਵਸੀ ਆ ਮੁਸਕਾਨ ਕਿ ਕਹਾਂ
ਕਿੱਦਾਂ ਗੁਲਾਬੀ ਜਿਹੀ ਹੋਇਆ
ਓਦੋਂ ਤੌ ਜਹਾਨ ਕਿ ਕਹਾ

ਐਦਾਂ ਤਾਂ ਹੋ ਨੀ ਸਕਦਾ ਤੈਨੂੰ
ਨਾ ਚੇਤਾ ਹੋਵੇ ਆਇਆ ਮਹਜਾਬੀਨ
ਵੈਸੇ ਦਿਲ ਗਾਉਂਦਾ ਫ਼ਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਜਾਬੀਨ

ਇੱਕ ਗੱਲ ਤੌ ਦਿਲ ਤੌ ਨੇ ਸ਼ੁਕਰਾਨੇ
ਜੋ ਦਿੱਤੇ ਨੇ ਦੀਦਾਰ ਹੀਰੀਏ
ਸੁੰਨੇ ਖ਼ਿਆਲਾਂ ਵਾਲੇ ਬੇਲੇ
ਤੂੰ ਕਿੱਤੇ ਗੁਲਜ਼ਾਰ ਹੀਰੀਏ

ਅਜ਼ਲਾਂ ਦੇ ਪਿੱਛੋਂ ਇਹੋ ਦਿਲ ਵੀ
ਦਿਲਾਂ ਤੌ ਮੁਸਕੁਰਾਇਆ ਮਹਜਾਬੀਨ
ਵੈਸੇ ਦਿਲ ਗਾਉਂਦਾ ਫ਼ਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਜਾਬੀਨ

ਵੈਸੇ ਭੁਲੇਖੇ ਕਹਿੰਦੇ ਚੰਗੇ
ਸ਼ਾਇਰਾਂ ਨੂੰ ਕੰਮ ਲਾਈ ਰੱਖਦੇ
ਇਹ ਤਾਂ ਬੇਚਾਰੇ ਜੀ ਖ਼ਿਆਲਾਂ ਚ
ਦੁਨੀਆਂ ਸਜਾਈ ਰੱਖਦੇ

ਸਾਂਭੇ ਸਰਤਾਜ ਪੰਨਿਆਂ ਤੇ
ਆ ਤੇਰਾ ਸਰਮਾਇਆ ਮਹਜਾਬੀਨ
ਵੈਸੇ ਦਿਲ ਗਾਉਂਦਾ ਫ਼ਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਜਾਬੀਨ

ਹੋ ਮੁਸ਼ਕਿਲ ਜੇਹੀ ਬਣ ਗਈ ਕਾਫੀ
ਸਾਨੂੰ ਤੂੰ ਖਵਾਬ ਜੋ ਦਿਖਾਏ ਮਹਜਾਬੀਨ
ਵੈਸੇ ਦਿਲ ਗਾਉਂਦਾ ਫ਼ਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਜਾਬੀਨ

ਵੈਸੇ ਦਿਲ ਗਾਉਂਦਾ ਫ਼ਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਜਾਬੀਨ
ਵੈਸੇ ਦਿਲ ਗਾਉਂਦਾ ਫ਼ਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਜਾਬੀਨ

Chansons les plus populaires [artist_preposition] Satinder Sartaaj

Autres artistes de Folk pop