Jugnu Te Jugni
ਇਕ ਜੁਗਨੂੰ ਹੈ, ਇਕ ਜੁਗਨੀ ਹੈ
ਕੁਝ ਕਲੀਆਂ ਨੇ, ਕੁਝ ਭੌਰੇ ਨੇ
ਹੋ, ਜੁਗਨੀ ਤਾਂ ਜੋਗ ਕੰਮਾਂ ਜਾਂਦੀ
ਪਰ ਜੁਗਨੂੰ ਕਮਲੇ ਤੇ ਬੌਰੇ ਨੇ
ਹੋ, ਇਕ ਜੁਗਨੂੰ ਹੈ, ਇਕ ਜੁਗਨੀ ਹੈ
ਇਹ ਰੁੱਤ ਹੈ ਸੁਰਖ਼ ਜਵਾਨੀ ਦੀ
ਤੇ ਇਹ ਹੀ ਰੁੱਤ ਨਾਦਾਨੀ ਦੀ
ਭੌਰੇ ਦੀ ਭਟਕਣ ਮੁੱਕਦੀ ਨਹੀਂ
ਤੇ ਕਲੀ ਦੀ ਸੋਚ ਹੈਰਾਨੀ ਦੀ
ਇਹ ਰੁੱਤ ਹੈ ਸੁਰਖ਼ ਜਵਾਨੀ ਦੀ
ਤੇ ਇਹ ਹੀ ਰੁੱਤ ਨਾਦਾਨੀ ਦੀ
ਭੌਰੇ ਦੀ ਭਟਕਣ ਮੁੱਕਦੀ ਨਹੀਂ
ਤੇ ਕਲੀ ਦੀ ਸੋਚ ਹੈਰਾਨੀ ਦੀ
ਉਹਨੂੰ ਪਤਾ ਹੈ ਕਿਹੜੇ ਮੇਰੇ ਪੇਕੇ ਨੇ
ਉਹਨੂੰ ਹੈ ਕਿਹੜੇ ਮੇਰੇ ਸਹੁਰੇ ਨੇ
ਜੁਗਨੀ ਤਾਂ ਜੋਗ ਕੰਮਾਂ ਜਾਂਦੀ
ਪਰ ਜੁਗਨੂੰ ਕਮਲੇ ਤੇ ਬੌਰੇ ਨੇ
ਹੋ, ਇਕ ਜੁਗਨੂੰ ਹੈ, ਇਕ ਜੁਗਨੀ ਹੈ
ਲੋਅ ਪੁੱਛਦੀ ਫਿਰੇ ਪਤੰਗੇ ਨੂੰ
ਇਕ ਲੀਕ ਮੌਤ ਦੀ ਲੰਘੇ ਨੂੰ
ਜੋ ਰਾਖ ਬਣੇ ਫਿਰ ਖ਼ਾਕ ਬਣੇ
ਓਸ ਪਾਗਲ ਦਿਲ ਦੇ ਚੰਗੇ ਨੂੰ
ਲੋਅ ਪੁੱਛਦੀ ਫਿਰੇ ਪਤੰਗੇ ਨੂੰ
ਇਕ ਲੀਕ ਮੌਤ ਦੀ ਲੰਘੇ ਨੂੰ
ਜੋ ਰਾਖ ਬਣੇ ਫਿਰ ਖ਼ਾਕ ਬਣੇ
ਓਸ ਵਸਲ ਦਿਲ ਦੇ ਚੰਗੇ ਨੂੰ
ਨੀ ਮੈਂ ਬਲਦੀ ਆਂ, ਤੂੰ ਜਲਦਾ ਐ
ਇਹ ਨਾਤੇ ਦੂਹਰੇ ਤੇ ਚੌਰੇ ਨੇ
ਜੁਗਨੀ ਤਾਂ ਜੋਗ ਕੰਮਾਂ ਜਾਂਦੀ
ਪਰ ਜੁਗਨੂੰ ਕਮਲੇ ਤੇ ਬੌਰੇ ਨੇ
ਹੋ, ਇਕ ਜੁਗਨੂੰ ਹੈ, ਇਕ ਜੁਗਨੀ ਹੈ
ਇਕ ਇਸ਼ਕ ਸੀ ਚੰਨ ਚਕੋਰੀ ਦਾ
ਇਕ ਗੜਵੇ ਦਾ, ਇਕ ਡੋਰੀ ਦਾ
ਕੋਈ ਚਕਵਾ ਚੱਕ ਵੀ ਸੂਰਜ ਦਾ
ਕੋਈ ਸਾਵਲ ਦਾ, ਕੋਈ ਗੋਰੀ ਦਾ
ਇਕ ਇਸ਼ਕ ਸੀ ਚੰਨ ਚਕੋਰੀ ਦਾ
ਇਕ ਗੜਵੇ ਦਾ, ਇਕ ਡੋਰੀ ਦਾ
ਕੋਈ ਚਕਵਾ ਚੱਕ ਵੀ ਸੂਰਜ ਦਾ
ਕੋਈ ਸਾਵਲ ਦਾ, ਕੋਈ ਗੋਰੀ ਦਾ
ਇਕ ਸਿਰ ‘ਤੇ ਕਲਗ਼ੀ, ਹਾਏ ਖੁਸ਼ਬੂ ਦੀ
ਤੇ ਇਕ ਸਿਰ ਬਦਨਾਮੀ ਤੇ ਟੌਰੇ ਨੇ
ਜੁਗਨੀ ਤਾਂ ਜੋਗ ਕੰਮਾਂ ਜਾਂਦੀ
ਪਰ ਜੁਗਨੂੰ ਕਮਲੇ ਤੇ ਬੌਰੇ ਨੇ
ਹੋ, ਇਕ ਜੁਗਨੂੰ ਹੈ, ਇਕ ਜੁਗਨੀ ਹੈ
ਮੈਂ ਕਿਸ ਨੂੰ ਕਿਵੇਂ ਬਿਆਨ ਕਰਾਂ
ਅਪਮਾਨ ਕਰਾਂ, ਇਹਸਾਨ ਕਰਾਂ
ਮੈਨੂੰ ਸਮਝ ਨਹੀਂ ਆਪਣੀ ਹਸਤੀ ਦੀ
ਮੈਂ ਭੀਖ ਮੰਗਾਂ ਯਾ ਦਾਨ ਕਰਾਂ
ਮੈਂ ਕਿਸ ਨੂੰ ਕਿਵੇਂ ਬਿਆਨ ਕਰਾਂ
ਅਪਮਾਨ ਕਰਾਂ, ਇਹਸਾਨ ਕਰਾਂ
ਮੈਨੂੰ ਸਮਝ ਨਹੀਂ ਆਪਣੀ ਹਸਤੀ ਦੀ
ਮੈਂ ਭੀਖ ਮੰਗਾਂ ਯਾ ਦਾਨ ਕਰਾਂ
Sartaaj ਵਕਤ ਦੀਆਂ ਇਹਨਾਂ ਰਾਹਾਂ ‘ਤੇ
ਰੂਹਾਂ ਨੇ ਕੀਤੇ ਮੁੜ ਦੌੜੇ ਨੇ
ਜੁਗਨੀ ਤਾਂ ਜੋਗ ਕੰਮਾਂ ਜਾਂਦੀ
ਪਰ ਜੁਗਨੂੰ ਕਮਲੇ ਤੇ ਬੌਰੇ ਨੇ
ਹੋ, ਇਕ ਜੁਗਨੂੰ ਹੈ, ਇਕ ਜੁਗਨੀ ਹੈ