Meri Heeriye Fakiriye
ਮੇਰੀ ਹੀਰੀਏ, ਫ਼ਕੀਰੀਏ, ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਮੇਰੀ ਹੀਰੀਏ, ਫ਼ਕੀਰੀਏ, ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਦ ਮੈਂ
ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ
ਹੋ, ਯਾਦ ਆਵੇ ਤੇਰੀ ਦੇਖਾਂ ਜਦੋਂ ਚੰਦ ਮੈਂ
ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ
ਕਾਹਤੋਂ ਨੀਂਦ ਚੋਂ ਜਗਾਇਆ, ਨੀ ਪਰੋਣੀਏ?
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਮੇਰੀ ਹੀਰੀਏ, ਫ਼ਕੀਰੀਏ, ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਦੇਖ ਗੱਲ ਤੇਰੀ ਕਰਦੇ ਨੇ ਤਾਰੇ
ਨਾਲੇ ਮੇਰੇ ਵੱਲਾਂ ਕਰਦੇ ਇਸ਼ਾਰੇ ਵੀ
ਇਹੀ ਯਾਰ ਮੇਰੇ, ਇਹੀ ਨੇ ਸਹਾਰੇ ਵੀ
ਪਰ ਚੰਗੇ ਤੇਰੇ ਲਗਦੇ ਨੇ ਲਾਰੇ ਵੀ
ਦੇਖ ਗੱਲ ਤੇਰੀ ਕਰਦੇ ਨੇ ਤਾਰੇ
ਨਾਲੇ ਮੇਰੇ ਵੱਲਾਂ ਕਰਦੇ ਇਸ਼ਾਰੇ ਵੀ
ਇਹੀ ਯਾਰ ਮੇਰੇ, ਇਹੀ ਨੇ ਸਹਾਰੇ ਵੀ
ਪਰ ਚੰਗੇ ਤੇਰੇ ਲਗਦੇ ਨੇ ਲਾਰੇ ਵੀ
ਸਾਨੂੰ ਰਾਹਾਂ 'ਚ ਨਾ ਰੋਲ਼, ਲਾਰੇ ਲਾਉਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਮੇਰੀ ਹੀਰੀਏ, ਫ਼ਕੀਰੀਏ, ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਕਿਹਾ ਪਾਇਆ ਏ ਪਿਆਰ ਵਾਲ਼ਾ ਜਾਲ਼ ਨੀ
ਜਿੱਥੇ ਜਾਵਾਂ ਤੇਰੀ ਯਾਦ ਜਾਂਦੀ ਨਾਲ਼ ਨੀ
ਐਦਾਂ ਰੋਗ ਮੈਂ ਅਵੱਲਾ ਲਿਆ ਪਾਲ਼ ਨੀ
ਸ਼ਾਮ ਪੈਂਦੇ ਹੀ ਦਿੰਦਾ ਏ ਦੀਵੇ ਬਾਲ਼ ਨੀ
ਮੇਰੀ ਮੰਨ ਅਰਜ਼ੋਈ ਅੱਗ ਲਾਉਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਮੇਰੀ ਹੀਰੀਏ, ਫ਼ਕੀਰੀਏ, ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਮੈਂ ਤਾਂ ਚਿੜੀਆਂ ਨੂੰ ਪੁੱਛਾਂ "ਕੁੱਝ ਬੋਲੋ ਨੀ
ਕਦੋਂ ਆਊ ਮੇਰੀ ਹੀਰ, ਭੇਦ ਖੋਲ੍ਹੋ ਨੀ
ਤੁਸੀਂ ਜਾਓ, ਸੱਚੀ ਜਾਓ, ਉਹਨੂੰ ਟੋਲੋ
ਜਾ ਕੇ ਫੁੱਲਾਂ ਵਾਲ਼ਾ ਜੰਗਲ ਫ਼ਰੋਲੋ ਨੀ"
ਮੈਂ ਤਾਂ ਚਿੜੀਆਂ ਨੂੰ ਪੁੱਛਾਂ "ਕੁੱਝ ਬੋਲੋ ਨੀ
ਕਦੋਂ ਆਊ ਮੇਰੀ ਹੀਰ, ਭੇਦ ਖੋਲ੍ਹੋ ਨੀ
ਤੁਸੀਂ ਜਾਓ, ਸੱਚੀ ਜਾਓ, ਉਹਨੂੰ ਟੋਲੋ
ਜਾ ਕੇ ਫੁੱਲਾਂ ਵਾਲ਼ਾ ਜੰਗਲ ਫ਼ਰੋਲੋ ਨੀ"
ਉਹ ਗੁਲਾਬ ਦੀਆਂ ਪੱਤੀਆਂ 'ਚ ਹੋਣੀ ਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਮੇਰੀ ਹੀਰੀਏ, ਫ਼ਕੀਰੀਏ, ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਪਹਿਲਾਂ ਪੋਲੇ ਜਿਹੇ ਚੈਨ ਤੂੰ ਚੁਰਾ ਲਿਆ
ਫਿਰ ਨੀਂਦ ਨੂੰ ਖ਼ਾਬਾਂ ਦੇ ਨਾਵੇਂ ਲਾ ਲਿਆ
ਸਾਡਾ ਦੁਨੀਆ ਤੋਂ ਸਾਥ ਵੀ ਛੁਡਾ ਲਿਆ
ਫਿਰ ਝਾਕਾ ਜਿਹਾ ਦੇਕੇ ਮੂੰਹ ਘੁੰਮਾ ਲਿਆ
ਪਹਿਲਾਂ ਪੋਲੇ ਜਿਹੇ ਚੈਨ ਤੂੰ ਚੁਰਾ ਲਿਆ
ਫਿਰ ਨੀਂਦ ਨੂੰ ਖ਼ਾਬਾਂ ਦੇ ਲੇਖੇ ਲਾ ਲਿਆ
ਸਾਡਾ ਦੁਨੀਆ ਤੋਂ ਸਾਥ ਵੀ ਛੁਡਾ ਲਿਆ
ਫਿਰ ਝਾਕਾ ਜਿਹਾ ਦੇਕੇ ਮੂੰਹ ਘੁੰਮਾ ਲਿਆ
ਕਿਵੇਂ ਪੁਣੇ ਜਜ਼ਬਾਤ ਸਾਡੇ, ਪੋਣੀਏ?
ਕਿੱਦਾਂ ਪੁਣੇ ਜਜ਼ਬਾਤ ਨੇ ਤੂੰ, ਪੋਣੀਏ?
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਮੇਰੀ ਹੀਰੀਏ, ਫ਼ਕੀਰੀਏ, ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਇਹ Satinder ਜੋ ਗਾਉਂਦਾ ਇਹਨੂੰ ਗਾਣ ਦੇ
ਇਹ ਤਾਂ ਹੋ ਗਿਆ ਸ਼ੁਦਾਈ, ਰੌਲ਼ਾ ਪਾਣ ਦੇ
ਬਸ ਪਿਆਰ ਵਾਲ਼ੀ ਛੱਤਰੀ ਤੂੰ ਤਾਣ ਦੇ
ਬਾਕੀ ਰੱਬ ਜੋ ਕਰੇਂਦਾ ਕਰੀ ਜਾਣ ਦੇ
ਇਹ Satinder ਜੋ ਗਾਉਂਦਾ ਇਹਨੂੰ ਗਾਣ ਦੇ
ਇਹ ਤਾਂ ਹੋ ਗਿਆ ਸ਼ੁਦਾਈ, ਰੌਲ਼ਾ ਪਾਣ ਦੇ
ਬਸ ਪਿਆਰ ਵਾਲ਼ੀ ਛੱਤਰੀ ਤੂੰ ਤਾਣ ਦੇ
ਬਾਕੀ ਰੱਬ ਜੋ ਕਰੇਂਦਾ ਕਰੀ ਜਾਣ ਦੇ
ਸਾਨੂੰ ਦਿਲ 'ਚ ਵਸਾ ਲੈ, ਪੱਟ ਹੋਣੀਏ
ਮੈਨੂੰ ਦਿਲ 'ਚ ਵਸਾ ਲੈ, ਪੱਟ ਹੋਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਮੇਰੀ ਹੀਰੀਏ, ਫ਼ਕੀਰੀਏ, ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ
ਮੇਰੀ ਹੀਰੀਏ, ਫ਼ਕੀਰੀਏ, ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ, ਮਨਮੋਹਣੀਏ