Nikki Jehi Kuri
ਏ ਗੀਤ
ਮੇਰੀ ਜ਼ਿੰਦਗੀ ਦੇ
ਇੱਕ ਐਸੇ ਖੂਬਸੂਰਤ ਹਾਦਸੇ ਨਾਲ
ਤਾਲੁਖ ਰਖਦਾ ਹੈ
ਜਿਸ ਨਾਲ ਮੈ ਸਮਝਦਾ ਹਾ ਕਿ ਮੇਰੀ ਸੋਚ ਵਿਚ
ਕਾਫੀ ਤਬਦੀਲੀ ਆਯੀ
ਦਰਸਲ ਤਸਵੀਰਾਂ ਖਿਚਣ ਦੇ ਲਾਯੀ
ਅੱਸੀ ਇਕ ਜਂਗਲ ਚ ਜਾਣਾ ਸੀ
ਤੇ ਰਾਸਤੇ ਵਿਚ ਇਕ ਪਹਾੜੀ
ਪਿੰਡ ਵਿੱਚੋ ਜਦੋ ਅੱਸੀ ਗੁਜ਼ਰੇ
ਉੱਥੇ ਦਾ ਵਾਕ ਤੁਹਾਡੇ ਨਾਲ
ਸਾਂਝਾ ਕਰਨ ਜਾ ਰਿਹਾ ਹਾ ਜੀ
ਪੇਸ਼
ਅੱਸੀ ਗਏ ਘੁੱਮਣ ਤੇ ਕੋਲ ਜੀਪ ਸੀ
ਯਾਰਾਂ ਜਿਹੇ ਯਾਰ ਮਿਲੇ ਲੱਗੀ ਸੀਪ ਸੀ
ਅੱਸੀ ਗਏ ਘੁੱਮਣ ਤੇ ਕੋਲ ਜੀਪ ਸੀ
ਯਾਰਾਂ ਜਿਹੇ ਯਾਰ ਮਿਲੇ ਲੱਗੀ ਸੀਪ ਸੀ
ਦੇਖਿਆ ਪਹਾੜਾ ਉੱਤੇ ਰੁੱਖ ਝਾੜੀਆਂ
ਬੱਚੇ ਸਾਨੂੰ ਵੇਖ ਮਰਦੇ ਸੀ ਤਾੜੀਆਂ
ਕਯੀ ਚੌਂਦੇ ਸੂਏ ਟੱਪੇ ਥਾਂ ਲਭ ਗਾਯੀ
ਜਿਹੜੀ ਅੱਸੀ ਲਭਦੇ ਸੀ ਛਾਂ ਲਭ ਗਾਯੀ
ਉਚਹੀ ਜਿਹੀ ਢਬ ਉੱਤੇ ਪਯੀ ਛਨ ਸੀ
ਆ ਗਾਏ ਨਜ਼ਾਰੇ ਹੋ ਗਾਯੀ ਧਨ ਧਨ ਸੀ
ਓਥੋਂ ਅੱਸੀ ਬੈਠ ਕੇ ਚੁਫੇਰਾ ਤੱਕਿਆ
ਰੱਬ ਦਾ ਬਨਾਯਾ ਹੋਯ ਘੇਰਾ ਤੱਕਿਆ
ਕੋਈ ਕੋਈ ਜਾਵਦਾ ਸੀ ਸ਼ਹਿਰ ਵਲ ਨੂ
ਕੋਈ ਬੈਠਾ ਸੁਨ੍ਣ ਦਾ ਹਵਾਹ ਦੀ ਗੱਲ ਨੂ
ਕੋਈ ਬੰਨੇਹ ਪਗ ਸਰਤਾਜ ਦੀ ਤਰਹ
ਲਾਵੇ ਸਿਰ ਪੇਚ ਮਹਾਰਾਜ ਦੀ ਤਰਹ
ਹੋ ਕੇ ਫਿਰ ਤੈਯਾਰ ਤਸਵੀਰਾਂ ਲਾਹ ਲਾਇਆ
ਹੋ ਕੇ ਫਿਰ ਤੈਯਾਰ ਤਸਵੀਰਾਂ ਲਾਹ ਲਾਇਆ
ਵੱਡੀਆਂ ਕਰਾ ਕੇ ਮਿਹਫੀਲਾਂ ਚ ਲਾ ਲਾਇਆ
ਹੋ ਕੇ ਫਿਰ ਤਾਰ ਤਸਵੀਰਾਂ ਲਾਹ ਲਾਇਆ
ਵੱਡੀਆਂ ਕਰਾ ਕੇ ਮਿਹਫੀਲਾਂ ਚ ਲਾ ਲਾਇਆ
ਤੀਲੇ ਵਾਲੀ ਜੁੱਤੀ ਉੱਤੇ ਢੂਦ ਪਈ ਗਯੀ
ਕਂਬਲੀ ਦੀ ਠੰਡੀ ਕੰਡਯਾ ਨਾਲ ਖੇਹ ਗਯੀ
ਜਂਗਲ ਚ ਘੁੱਮਮਦੇ ਨੂ ਖੂੰਡੀ ਲਭ ਗਯੀ
ਮੋਰਨੀ ਦੇ ਕੂਕ ਜਿਵੇਂ ਚੂੰਡੀ ਵਧ ਗਯੀ
ਓ ਮੇਨੂ ਲੱਗੇ ਵਿਹਲੇ ਮਝੀਆਂ ਮੈਂ ਚਾਰ ਦਾ
ਮੇਨੂ ਲੱਗੇ ਵਿਹਲੇ ਮਝੀਆਂ ਮੈਂ ਚਾਰ ਦਾ
ਉੱਤੇ ਨੂ ਨਿਗਾਹਾਂ ਮੌਲਾ ਨੂ ਨਿਹਾਰ ਦਾ
ਤੇ ਅਸਲ ਵਾਕਾ ਜਿਹਦੇ ਕਰਕੇ ਏ ਗੀਤ ਲਿਖਯਾ ਹੈ
ਓ ਤੁਹਾਡੇ ਅੱਗੇ ਪੇਸ਼ ਕਰਨ ਲੱਗਯਾ ਹਾ
ਔਉਂਦੇ ਹੋਏ ਹੋਰ ਇਕ ਯਾਦ ਸੀ ਜੁੜੀ
ਬਾਲਾਂ ਦੀ ਪੰਡ ਚੁੱਕੀ ਨਿੱਕੀ ਜਿਹੀ ਕੁੜੀ
ਛੋਟੀ ਜਿਹੀ ਬਾਂਹ ਤੇ ਸੀ ਲਿਫਾਫਾ ਟੰਗਿਆ
ਪਤਾ ਨੀ ਗਰੀਬ੍ਣੀ ਨੇ ਕਿਥੋਂ ਮੰਗਿਆ
ਕਿੱਥੋ ਮਾਂਗਯਾ
ਅੱਸੀ ਕੋਲੋ ਨੰਗੇਹ ਤਾ ਪ੍ਯਾਰੀ ਲੱਗੀ ਸੀ
ਮੂਲ ਕਾਯਨਾਤ ਤੋ ਨਾਰੀ ਲੱਗੀ ਸੀ
ਅੱਸੀ ਗੱਡੀ ਰੋਕ ਲੀ ਸੀ ਉਸ ਵਾਸ੍ਤੇ
ਅੱਸੀ ਗੱਡੀ ਰੋਕ ਲੀ ਸੀ ਉਸ ਵਾਸ੍ਤੇ
ਓਹਨੂ ਜਾ ਕੇ ਮਿਲਾਂਗੇ ਜੀ ਇਸ਼ ਆਸ ਤੇ
ਪਰ
ਗੱਡੀ ਦੇਖ ਰੁੱਕ ਦੀ ਓ ਡਰ ਗਯੀ ਸੀ
ਪਤਾ ਹੀ ਨੀ ਲੱਗਯਾ ਕਿੱਧਾਰ ਗਾਯੀ ਸੀ
ਪੰਡ ਤੇ ਲਿਫਾਫਾ ਭੱਜੀ ਸੁੱਟ ਦੌੜ ਗਾਯੀ
ਸਾਡਿਆ ਖ੍ਵਾਇਸ਼ਾ ਨੂ ਲੁੱਟ ਤੋੜ ਗਾਯੀ
ਕਿਯੂ ਦੌੜੀ
ਓਹਨੂ ਸ਼ਾਯ੍ਦ ਲੱਗਯਾ ਹੈ ਓਹੀ ਨੇ ਬੰਦੇਹ
ਜਿਹਦੇ ਖੇਤੋ ਚੁਕਿਹ ਨੇ ਮੈ ਸੁਕੇ ਜਿਹੇ ਕੰਡੇ
ਪੁਛੋ ਨਾ ਜੀ ਸੀਨੇ ਵਿਚ ਛੇਕ ਪੈ ਗਿਆ
ਹਾੜਾ ਹੋਏ
ਪੁਛੋ ਨਾ ਜੀ ਸੀਨੇ ਵਿਚ ਛੇਕ ਪੈ ਗਿਆ
ਬਾਲਣ ਲਿਫ਼ਾਫ਼ਾ ਵੇਖਦਾ ਹੀ ਰਹਿ ਗਿਆ
ਉਹ ਪਤਾ ਨਹੀਂ ਸੀ ਕਿੰਨੀ ਰਿਜਾ ਨਾਲ ਸੀ ਚੁਕਿਆ
ਹੁਣ ਮਰ ਜਾਣੀ ਨੇ ਸੀ ਰਾਹ ਤੇ ਸੁਟਿਆ
ਮੈਨੂੰ ਇੰਜ ਲਗੇ ਮੇਥੋ ਪਾਪ ਹੋ ਗਿਆ
ਮੈਨੂੰ ਇੰਜ ਲਗੇ ਮੇਥੋ ਪਾਪ ਹੋ ਗਿਆ
ਫੇਰ ਸਰਤਾਜ ਚੁੱਪ ਚਾਪ ਹੋ ਗਿਆ